ਪੰਜਾਬੀ ਕੀ‑ਬੋਰਡ

ਯੂਨੀਕੋਡ ਪ੍ਰਨਾਲੀ (Unicode System) ਜੋ ਕਿ ਦੁਨੀਆ ਸਾਰੀਆਂ ਅਜੋਕੀ ਭਾਸ਼ਾਵਾਂ ਲਿਖਣ ਲਈ ਬਣਾਈ ਗਈ ਹੈ। ਇਹ ਕੀ-ਬੋਰਡ ਪ੍ਰੋਗਰਾਮ ਯੂਨੀਕੋਡ ਪ੍ਰਨਾਲੀ ਵਿੱਚ Microsoft Windows‑7® ਅਤੇ ਉਸ ਤੋਂ ਬਾਅਦ ਦੇ ਰੂਪਾਂ ਲਈ ਪੰਜਾਬੀ ਟਾਈਪ ਕਰਨ ਲਈ ਬਣਾਇਆ ਗਿਆ ਹੈ। ਇਸ ਕੀ‑ਬੋਰਡ ਪ੍ਰੋਗਰਾਮ ਦੀਆਂ ਬਹੁਤ ਖੂਬੀਆਂ ਹਨ:
ਕੀ‑ਬੋਰਡ ਤਸਵੀਰ



ਕੰਪਿਊਟਰ ਤੇ ਇੰਸਟਾਲ ਕਿਵੇਂ ਕਰੋ

ਇੰਸਟਾਲ ਕਰਨ ਲਈ ਹੇਠ ਲਿਖੇ ਕਰਮ ਚੁਕੋ:
  1. ਫਾਈਲ Panjabi.zip (102-keyboard U.K.) ਡਾਊਨਲੋਡ ਕਰਨ ਲਈ ਨਾਲ ਦਿੱਤੇ ਡਾਊਨਲੋਡ ਬਟਨ ਤੇ ਕਲਿਕ ਕਰੋ। ਇਹ ਫਾਈਲ ਤੁਹਾਡੇ ਨਾਮਜ਼ਦ ਕੀਤੇ ਫੋਲਡਰ ਵਿੱਚ ਆ ਜਾਵੇਗੀ।
  2. ਇਸ ਫਾਈਲ ਨੂੰ ਖੋਲ੍ਹਣ ਲਈ 7Zip, Winzip ਆਦਿ ਪ੍ਰੋਗਰਾਮ ਵਰਤੇ ਜਾ ਸਕਦੇ ਹਨ। ਇਕ ਨਵੇ ਫੋਲਡਰ Panjabi ਵਿੱਚ ਸਾਰੀਆਂ ਲੋੜੀਂਦੀਆਂ ਫਾਈਲਾਂ ਆ ਜਣਗੀਆਂ।
  3. ਇਸ ਨਵਾਂ ਫੋਲਡਰ Panjabi ਵਿੱਚ setup (ਜਾਂ setup.exe) ਤੇ ਦੂਹਰਾ ਕਲਿਕ ਕਰੋ ਅਤੇ ਇਸ ਵਿੱਚ ਦਿੱਤੇ ਨਿਰਦੇਸ਼ਾਂ ਨੂੰ ਨਿਭਾਓ।
  4. ਇਸ ਤੋਂ ਬਾਅਦ ਪੰਜਾਬੀ ਵਿੱਚ ਟਾਈਪ ਕਰ ਸਕਦੇ ਹੋ।

    ਅੰਗ੍ਰੇਜੀ ਤੋਂ ਪੰਜਾਬੀ ਜਾਂ ਪੰਜਾਬੀ ਤੋਂ ਅੰਗ੍ਰੇਜੀ ਕੀ‑ਬੋਰਡ ਬਦਲਣ ਲਈ ਕੰਪਿਊਟਰ ਸਕਰੀਨ ਦੇ ਸੱਜੇ ਹੱਥ ਹੇਠਲੇ ਖੂੰਜੇ eng ਜਾਂ ਪੰ ਤੇ ਕਲਿਕ ਕਰਕੇ ਬਦਲ ਸਕਦੇ ਹੋ।
    ਜਾਂ  ਵਿੰਡੋ+ਸਪੇਸ ਕੁੰਜੀਆਂ (Keys) ਦੱਬਣ ਨਾਲ ਵੀ ਬਦਲੇ ਜਾ ਸਕਦੇ ਹਨ। (ਵਿੰਡੋ+ਸਪੇਸ ਦਾ ਮਤਲਵ ਹੈ ਕਿ ਵਿੰਡੋ ਕੁੰਜੀ ਦੱਬੀ ਰੱਖਦੇ ਹੋਏ ਸਪੇਸ ਕੁੰਜੀ ਦੱਬਾਓ।)

ਵਾਧੂ ਜਾਣਕਾਰੀ ਲਈ ਹੇਠਾਂ ਦਿੱਤੀਆਂ ਤਸਵੀਰਾਂ ਦੇਖੋ:

  1. ਅੰਗ੍ਰੇਜੀ ਕੀ‑ਬੋਰਡ ਦੀ ਵਰਤੋਂ ਹੋ ਰਹੀ ਹੈ:
    ਕੀ‑ਬੋਰਡ ਤਸਵੀਰ-੧

  2. ਪੰਜਾਬੀ ਕੀ‑ਬੋਰਡ ਦੀ ਵਰਤੋਂ ਹੋ ਰਹੀ ਹੈ:
    ਕੀ‑ਬੋਰਡ ਤਸਵੀਰ-੨

  3. ਕੀ‑ਬੋਰਡ ਦੀ ਚੋਣ ਹੋ ਰਹੀ ਹੈ:
    ਕੀ‑ਬੋਰਡ ਤਸਵੀਰ-੩

  4. ਵਿੰਡੋ ਅਤੇ ਸਪੇਸ ਕੁੰਜੀਆਂ (Keys):
    ਕੀ‑ਬੋਰਡ ਤਸਵੀਰ-੪

ਪੰਜਾਬੀ ਕੀ‑ਬੋਰਡ ਦੀ ਵਰਤੋਂ

ਪੰਜਾਬੀ ਦੇ ਕੀ‑ਬੋਰਡ ਵਰਤਨ ਹੇਠ ਲਿਖੇ ਨਿਯਮਾਂ ਦਾ ਖਿਆਲ ਰਖੋ: