ਇਸ ਗੁਟਕਾ ਸਾਹਿਬ ਦੀ ਪਹਿਲੀ ਅਤੇ ਵਡਮੁਲੀ ਖੂਬੀ ਇਹ ਹੈ ਕਿ ਇਸ ਵਿੱਚ ਸਾਰੀਆਂ
ਬਾਣੀਆਂ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਹਨ। ਇਸ ਤੋਂ ਸਾਫ ਜ਼ਾਹਿਰ ਹੈ ਕਿ ਘਟੋ ਘਟ ਉੱਨੀਵੀਂ ਸਦੀ ਦੇ ਸ਼ੁਰੂ
ਤੱਕ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਕਿਸੇ ਹੋਰ ਪੋਥੀ ਦੀ ਸਿੱਖ ਪੰਥ ਵਿੱਚ ਕੋਈ ਜਾਣਕਾਰੀ ਨਹੀਂ ਸੀ। ਗੁਰੂ ਗ੍ਰੰਥ
ਸਾਹਿਬ ਜੀ ਨੂੰ ਹੀ ਪੂਰੀ ਮਾਨਤਾ ਦਿੱਤੀ ਜਾਂਦੀ ਸੀ।
ਇਹ ਗੁਟਕਾ ਸਾਹਿਬ ਸ. ਜਗਰੂਪ ਸਿੰਘ ਦੇ ਪ੍ਰਵਾਰ ਕੋਲ ੨੦੦
ਸਾਲਾਂ ਤੋਂ ਜਿਆਦਾ ਸਮੇਂ ਤੋਂ ਹੈ ਇਸ ਬਾਰੇ ਹੇਠਾਂ ਵਾਲੇ ਵਿਡੀਓ ਤੋਂ ਜਗਰੂਪ ਸਿੰਘ ਜੀ ਦੇ ਮੂੰਹੋਂ ਸੁਣੋ:
ਹੇਠਾਂ ਗੁਟਕਾ ਸਾਹਿਬ ਦੀ ਚਮੜੇ ਵਿੱਚ ਜੜੀ ਜਿਲਦ ਅਤੇ ਸ. ਜਗਰੂਪ ਸਿੰਘ ਦੇ ਪਿਤਾ ਜੀ ਦੀਆਂ ਲੰਡਨ ਫੇਰੀਆਂ ਦੀਆਂ ਯਾਦਾਂ ਅਤੇ ਪਿਤਾ ਜੀ ਦੇ ਨਾਨਾ ਜੀ ਦੀਆਂ ਹੇਠਲੀਆਂ ੧੪ ਤਸਵੀਰਾਂ ਵੀ ਦੇਖਣਯੋਗ ਹਨ:
ਤਸਵੀਰ-:
ਇਸ ਗੁਟਕਾ ਸਾਹਿਬ ਵਿੱਚ ਹੇਠਾਂ ਲਿਖੀਆਂ ੯ ਬਾਣੀਆਂ, ਜਿਹੜੀਆਂ ਸਾਰੀਆਂ ਹੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਹਨ:
ਗੁਟਕਾ ਸਾਹਿਬ ਦੀ ਜਾਣਕਾਰੀ ਦੀਆਂ ਤਸਵੀਰਾਂ, ਵਿਡੀਓ ਅਤੇ ਗੁਟਕਾ ਸਾਹਿਬ ਦੇ ਦਰਸ਼ਨ ਵਿੱਚ ਸਾਰੀਆਂ ਤਸਵੀਰਾਂ ਸ. ਅਮ੍ਰਿਤਪਾਲ ਸਿੰਘ ਦੇ ਦੋਲਤਖਾਨੇ ਵਿਖੇ ਖਿਚੀਆਂ ਗਈਆਂ ਹਨ।
ਇਨ੍ਹਾਂ ਦੋ ਅਲੱਗ ਅਲੱਗ ਦਿਨਾਂ ਦੌਰਾਨ ਅਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਪ੍ਰਵਾਰ ਵੱਲੋਂ ਪੂਰਾ ਪੂਰਾ ਸਹਿਯੋਗ ਮਿਲਿਆ। ਇੱਕ ਗੱਲ ਦੱਸਣਯੋਗ ਬਣਦੀ ਹੈ ਕਿ ਅਮ੍ਰਿਤਪਾਲ ਸਿੰਘ ਦੀ ਸੁਪਤਨੀ ਬੀਬੀ ਰਜਿੰਦਰ ਕੌਰ ਦਾ ਧੰਨਵਾਦ ਕਰਨਾ ਬਣਦਾ ਹੈ ਜਿਸ ਨੇ ਦੋਨੋਂ ਦਿਨ ਬਹੁਤ ਹੀ ਸਵਾਦਲਾ ਖਾਣਾ ਪਰੋਸਿਆ।
ਆਸ ਹੈ ਕਿ ਇਹ ੨੦੦ ਸਾਲਾਂ ਤੋਂ ਵੱਧ ਪੁਰਾਤਨ ਗੁਟਕਾ ਸਾਹਿਬ ਦੇ ਖੋਜੀਆਂ ਦੇ ਕੰਮ ਆਵੇਗਾ।
ਜੇ ਤੁਸੀਂ ਗੁਟਕਾ ਸਾਹਿਬ ਦੀਆਂ ਤਸਵੀਰਾਂ, ਬਾਅਦ ਵਿੱਚ ਖੋਜ ਕਰਨ ਲਈ ਆਪਣੇ ਜੰਤਰ (ਕੰਪਿਊਟਰ, ਫ਼ੋਨ ਆਦਿ) ਤੇ ਰੱਖਣੀਆਂ ਹੋਣ ਤਾਂ ਹੇਠਾਂ ਦਸਤਾਵੇਜ ਦੇ ਨਾਮ ਤੇ ਕਲਿਕ ਕਰੋ ਅਤੇ ਇਹ ਦਸਤਾਵੇਜ ਤੁਹਾਡੇ Download ਫੋਲਡਰ ਵਿੱਚ ਆ ਜਾਵੇਗੀ: